ਪੱਖ ਮੀਡੀਆ ਇੱਕ ਪੰਜਾਬੀ ਡਿਜ਼ੀਟਲ ਨਿਊਜ਼ ਪਲੇਟਫਾਰਮ ਹੈ, ਸਾਡਾ ਮਕਸਦ ਖ਼ਬਰਾਂ ਨੂੰ ਸਿਰਫ਼ ਇੱਕ ਪਾਸੇ ਤੋਂ ਨਹੀਂ, ਸਗੋਂ ਹਰ ਪੱਖ ਤੋਂ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਹੈ।
ਸਾਡੀ ਸੋਚ ਸਾਡੀ ਟੈਗਲਾਈਨ ਵਿੱਚ ਹੀ ਸਮਾਈ ਹੋਈ ਹੈ, ਪੱਖ ਮੀਡੀਆ “ਖ਼ਬਰ ਹਰ ਪੱਖੋਂ”।
ਖ਼ਬਰ ਸਿਰਫ਼ ਇੱਕ ਘਟਨਾ ਦਾ ਵੇਰਵਾ ਨਹੀਂ ਹੁੰਦੀ। ਕਿਸੇ ਵੀ ਘਟਨਾ, ਫ਼ੈਸਲੇ ਜਾਂ ਮੁੱਦੇ ਦੇ ਕਈ ਪੱਖ ਹੁੰਦੇ ਹਨ। ਉਨ੍ਹਾਂ ਪੱਖਾਂ ਨੂੰ ਸਮਝੇ ਬਿਨਾਂ ਖ਼ਬਰ ਦੀ ਪੂਰੀ ਤਸਵੀਰ ਸਾਹਮਣੇ ਨਹੀਂ ਆਉਂਦੀ। ਸਾਡੀ ਕੋਸ਼ਿਸ਼ ਰਹੇਗੀ ਕਿ ਦੇਸ਼-ਵਿਦੇਸ਼ ਵਿੱਚ ਬੈਠੇ ਪਾਠਕਾਂ ਤੱਕ ਖ਼ਬਰ ਸਿਰਫ਼ ਇੱਕ ਨਜ਼ਰੀਏ ਨਾਲ ਨਹੀਂ, ਸਗੋਂ ਉਸ ਨਾਲ ਜੁੜੇ ਵੱਖ-ਵੱਖ ਪੱਖਾਂ, ਵਿਚਾਰਾਂ ਅਤੇ ਨਜ਼ਰੀਆਂ ਸਮੇਤ ਪਹੁੰਚੇ। ਸਾਡਾ ਮਕਸਦ ਕਿਸੇ ਇੱਕ ਰਾਇ ਨੂੰ ਸਹੀ ਸਾਬਤ ਕਰਨਾ ਨਹੀਂ, ਬਲਕਿ ਪਾਠਕ ਦੇ ਸਾਹਮਣੇ ਮਾਮਲੇ ਨਾਲ ਜੁੜੀ ਲੋੜੀਂਦੀ ਜਾਣਕਾਰੀ ਰੱਖਣਾ ਹੈ, ਤਾਂ ਜੋ ਉਹ ਆਪਣੀ ਸਮਝ ਅਤੇ ਆਪਣੀ ਰਾਇ ਬਣਾ ਸਕੇ।
ਪੰਜਾਬੀ ਸਾਡੀ ਮੁੱਖ ਭਾਸ਼ਾ ਹੈ ਤੇ ਪੰਜਾਬ ਸਾਡੀ ਕਵਰੇਜ ਦਾ ਕੇਂਦਰ ਰਹੇਗਾ, ਪਰ ਪੰਜਾਬੀ ਪਾਠਕ ਦੀ ਦਿਲਚਸਪੀ ਅਤੇ ਲੋੜ ਪੰਜਾਬ ਦੀਆਂ ਹੱਦਾਂ ਤੱਕ ਸੀਮਿਤ ਨਹੀਂ। ਦੇਸ਼ ਅਤੇ ਦੁਨੀਆ ਵਿੱਚ ਵਾਪਰ ਰਹੀਆਂ ਉਹਨਾਂ ਘਟਨਾਵਾਂ ਅਤੇ ਵਿਕਾਸਾਂ ਨੂੰ ਵੀ ਪੰਜਾਬੀ ਵਿੱਚ ਪੇਸ਼ ਕਰਨਾ ਸਾਡੀ ਕੋਸ਼ਿਸ਼ ਹੋਵੇਗੀ, ਜਿਨ੍ਹਾਂ ਦਾ ਪਾਠਕ ਲਈ ਕੋਈ ਅਰਥ ਜਾਂ ਮਹੱਤਵ ਹੈ।
ਅਸੀਂ ਇੱਕ ਆਜ਼ਾਦ ਅਤੇ ਸੁਤੰਤਰ ਮੀਡੀਆ ਪਲੇਟਫਾਰਮ ਵਜੋਂ ਕੰਮ ਕਰਦੇ ਹਾਂ। ਖ਼ਬਰ ਦੀ ਚੋਣ ਅਤੇ ਪੇਸ਼ਕਾਰੀ ਵਿੱਚ ਤੱਥਾਂ, ਸੰਦਰਭ ਅਤੇ ਵੱਖ-ਵੱਖ ਪੱਖਾਂ ਨੂੰ ਮਹੱਤਵ ਦੇਣਾ ਸਾਡਾ ਮਕਸਦ ਹੈ।
ਸਾਡੀ ਕੋਸ਼ਿਸ਼ ਸਿਰਫ਼ ਇਹ ਨਹੀਂ ਕਿ ਪਾਠਕ ਤੱਕ ਖ਼ਬਰ ਸਭ ਤੋਂ ਪਹਿਲਾਂ ਪਹੁੰਚੇ। ਕੋਸ਼ਿਸ਼ ਇਹ ਵੀ ਹੈ ਕਿ ਜਦੋਂ ਉਹ ਖ਼ਬਰ ਪੜ੍ਹੇ, ਤਾਂ ਉਸਨੂੰ ਮਾਮਲੇ ਨੂੰ ਸਮਝਣ ਲਈ ਲੋੜੀਂਦੀ ਜਾਣਕਾਰੀ ਅਤੇ ਵੱਖ-ਵੱਖ ਪੱਖ ਇੱਕੋ ਥਾਂ ਤੇ ਮਿਲ ਸਕਣ।
ਕਿਉਂਕਿ ਸਾਡੇ ਲਈ ਖ਼ਬਰ ਦਾ ਮਤਲਬ ਸਿਰਫ਼ ਇਹ ਨਹੀਂ ਕਿ ਕੀ ਹੋਇਆ, ਇਹ ਵੀ ਮਹੱਤਵਪੂਰਨ ਹੈ ਕਿ ਕਿਉਂ ਹੋਇਆ, ਇਸ ਦੇ ਵੱਖ-ਵੱਖ ਪੱਖ ਕੀ ਹਨ ਅਤੇ ਇਸ ਬਾਰੇ ਕੀ-ਕੀ ਨਜ਼ਰੀਏ ਮੌਜੂਦ ਹਨ।
ਪੱਖ ਮੀਡੀਆ
ਖ਼ਬਰ ਹਰ ਪੱਖੋਂ