3.70 ਲੱਖ ਸ਼ਰਧਾਲੂਆਂ ਨੇ ਕੀਤੇ ਹੇਮਕੁੰਟ ਸਾਹਿਬ ਦੇ ਦਰਸ਼ਨ, ਅੱਜ ਬੰਦ ਹੋਣਗੇ ਕਿਵਾੜ

ਉੱਤਰਾਖੰਡ :- ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਜੋ 23 ਮਈ, 2026 ਨੂੰ ਖੋਲ੍ਹੇ ਗਏ ਸਨ, ਸਰਦ ਰੁੱਤ ਤੇ ਭਾਰੀ ਬਰਫਬਾਰੀ ਦੇ ਮੱਦੇਨਜਰ 10 ਅਕਤੂਬਰ 2026 ਨੂੰ ਬੰਦ ਕਰ ਦਿੱਤੇ ਜਾਣਗੇ।
ਪੂਰੀ ਸ਼ਾਨੋ ਸ਼ੌਕਤ ਤੇ ਸਿੱਖ ਮਰਿਆਦਾ ਅਨੁਸਾਰ ਸਾਰਾ ਕਾਰਜ ਹੋਵੇਗਾ, ਕਿਵਾੜ ਬੰਦ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਜਾਵੇਗੀ ਜਿਸ ਉਪਰੰਤ ਕੀਰਤਨ ਤੇ ਅਰਦਾਸ ਵੀ ਹੋਵੇਗੀ। ਭਾਰਤੀ ਫ਼ੌਜ ਦੀ 418 ਇੰਡੀਪੈਂਡੈਂਟ ਰੈਜਮੈਂਟ ਦੇ ਬੈਂਡ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਤਕਾਲ ਵਾਸਤੇ ਸੁਖਾਸਨ ਲਈ ਲੈ ਜਾਇਆ ਜਾਵੇਗਾ।
ਜਿਕਰਯੋਗ ਹੈ ਕਿ ਇੰਨਾ 4/5 ਮਹੀਨਿਆਂ ਦੇ ਅੰਦਰ ਕਰੀਬ 3 ਲੱਖ 70 ਹਜਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਤੇ ਸੰਗਤ ਦੇ ਅੰਕੜੇ ਹਰ ਸਾਲ ਵਧ ਰਹੇ ਹਨ।

Leave a Comment