ਦੀਵਾਲੀ ਤੋਂ ਬਾਅਦ ਦਿੱਲੀ-NCR ਦੀ ਹਵਾ ਹੋਈ ਜ਼ਹਿਰੀਲੀ, ਕਈ ਇਲਾਕਿਆਂ ਦਾ AQI 400 ਤੋਂ ਪਾਰ

ਨਵੀਂ ਦਿੱਲੀ :- ਦੀਵਾਲੀ ਦੀ ਰਾਤ ਹੋਈ ਆਤਿਸ਼ਬਾਜ਼ੀ ਦਾ ਅਸਰ ਹੁਣ ਦਿੱਲੀ-NCR ਦੀ ਹਵਾ ‘ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਪਟਾਕਿਆਂ ਤੋਂ ਨਿਕਲੇ ਧੂੰਏਂ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਰਾਤ 1 ਵਜੇ ਜਾਰੀ ਅੰਕੜਿਆਂ ਮੁਤਾਬਕ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) 372 ਦਰਜ ਕੀਤਾ ਗਿਆ।

ਦਿੱਲੀ ਦੇ ਕਈ ਇਲਾਕਿਆਂ ਵਿੱਚ AQI 400 ਤੋਂ ਪਾਰ

CPCB ਦੇ ਅੰਕੜਿਆਂ ਮੁਤਾਬਕ ਦਿੱਲੀ ਦੇ ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਤੱਕ ਪਹੁੰਚ ਗਿਆ। ਜਹਾਂਗੀਰਪੁਰੀ ਵਿੱਚ AQI ਸਭ ਤੋਂ ਵੱਧ 447 ਦਰਜ ਕੀਤਾ ਗਿਆ, ਜਦਕਿ ਉੱਤਰੀ ਕੈਂਪਸ ਵਿੱਚ 445 ਅਤੇ ਰੋਹਿਣੀ ਵਿੱਚ 442 ਰਿਹਾ। ਚਾਂਦਨੀ ਚੌਕ ਅਤੇ DTU ਵਿੱਚ 430-430, ਪਟਪੜਗੰਜ ਵਿੱਚ 421, ਪੰਜਾਬੀ ਬਾਗ ਵਿੱਚ 416, ਅਲੀਪੁਰ ਵਿੱਚ 413 ਅਤੇ ITO ਵਿੱਚ 407 AQI ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਮੁੰਡਕਾ ਵਿੱਚ 405, ਦਵਾਰਕਾ ਸੈਕਟਰ-8 ਵਿੱਚ 393, ਨਰੇਲੀ ਵਿੱਚ 392, ਓਖਲਾ ਫੇਜ਼-2 ਵਿੱਚ 364, ਲੋਧੀ ਰੋਡ ਵਿੱਚ 362 ਅਤੇ ਬਦਰਪੁਰ ਵਿੱਚ 354 AQI ਰਿਕਾਰਡ ਕੀਤਾ ਗਿਆ। IGI ਹਵਾਈ ਅੱਡੇ ਦੇ ਟਰਮੀਨਲ-3 ਵਿਖੇ ਇਹ ਅੰਕੜਾ 323 ਰਿਹਾ।

ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਵਿਗੜੇ ਹਾਲਾਤ

ਦਿੱਲੀ ਦੇ ਨਾਲ ਲੱਗਦੇ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਹਵਾ ਦੀ ਗੁਣਵੱਤਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਨੋਇਡਾ ਦੇ ਸੈਕਟਰ-62 ਵਿੱਚ AQI 445 ਦਰਜ ਕੀਤਾ ਗਿਆ, ਜਦਕਿ ਸੈਕਟਰ-110 ਵਿੱਚ 321, ਸੈਕਟਰ-150 ਵਿੱਚ 315 ਅਤੇ ਸੈਕਟਰ-1 ਤੇ ਸੈਕਟਰ-39 ਵਿੱਚ 301-301 ਰਿਹਾ।

ਗਾਜ਼ੀਆਬਾਦ ਦੇ ਲੋਨੀ ਇਲਾਕੇ ਵਿੱਚ AQI 390 ਤੱਕ ਪਹੁੰਚ ਗਿਆ। ਵੇਵ ਸਿਟੀ ਵਿੱਚ 378, ਗੋਵਿੰਦਪੁਰਮ ਵਿੱਚ 342, ਇੰਦਰਾਪੁਰਮ ਵਿੱਚ 317, ਵਸੁੰਧਰਾ ਵਿੱਚ 300 ਅਤੇ ਸੰਜੇ ਨਗਰ ਵਿੱਚ 287 ਦਰਜ ਕੀਤਾ ਗਿਆ।

ਉੱਧਰ, ਗੁਰੂਗ੍ਰਾਮ ਵਿੱਚ ਸਵੇਰੇ 3 ਵਜੇ ਦੇ ਅੰਕੜਿਆਂ ਮੁਤਾਬਕ ਟੇਰੀ ਗ੍ਰਾਮ ਦਾ AQI 372 ਅਤੇ ਵਿਕਾਸ ਸਦਨ ਦਾ 344 ਰਿਹਾ। ਸੈਕਟਰ-51 ਵਿੱਚ 263, ਜਦਕਿ NISE ਗਵਾਲ ਪਹਾੜੀ ਖੇਤਰ ਵਿੱਚ 232 ਦਰਜ ਕੀਤਾ ਗਿਆ।

ਧੁੰਦ ਨੂੰ ਲੈ ਕੇ ਮੌਸਮ ਵਿਭਾਗ ਦੀ ਚਿਤਾਵਨੀ

ਪ੍ਰਦੂਸ਼ਣ ਦੇ ਨਾਲ-ਨਾਲ ਦਿੱਲੀ ਵਿੱਚ ਧੁੰਦ ਦੀ ਸਮੱਸਿਆ ਵੀ ਵਧਣ ਦੇ ਆਸਾਰ ਹਨ। ਭਾਰਤ ਮੌਸਮ ਵਿਭਾਗ (IMD) ਨੇ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ। ਇਸ ਕਾਰਨ ਸੜਕਾਂ ‘ਤੇ ਦ੍ਰਿਸ਼ਟੀ ਘਟਣ ਦੀ ਸੰਭਾਵਨਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਮੌਸਮ ਵਿਭਾਗ ਦੀ ਜ਼ਿਲ੍ਹਾ ਪੱਧਰੀ ਚਿਤਾਵਨੀ ਅਨੁਸਾਰ ਦੱਖਣ-ਪੂਰਬੀ ਦਿੱਲੀ, ਪੂਰਬੀ ਦਿੱਲੀ ਅਤੇ ਸ਼ਾਹਦਰਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਉੱਤਰੀ, ਦੱਖਣੀ ਅਤੇ ਮੱਧ ਦਿੱਲੀ ਦੇ ਇਲਾਕੇ ਵੀ ਇਸ ਦੀ ਲਪੇਟ ਵਿੱਚ ਆ ਸਕਦੇ ਹਨ। ਵਿਭਾਗ ਨੇ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।

Leave a Comment