ਹੁਸ਼ਿਆਰਪੁਰ – ਕਲਯੁਗੀ ਪਿਓ ਨੇ ਧੀ ਦਾ ਕਿਰਪਾਨ ਨਾਲ ਕੀਤਾ ਕਤਲ

ਹੁਸ਼ਿਆਰਪੁਰ :- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧੂਤ ਕਲਾਂ ਵਿੱਚ 17 ਸਾਲਾ ਧੀ ਦਾ ਪਿਓ ਵੱਲੋਂ ਕਤਲ ਕਰ ਦਿੱਤਾ ਗਿਆ ਹੈ।
ਬੱਚੀ ਦੇ ਪਿਤਾ ਤੇ ਕਿਰਪਾਨ ਨਾਲ ਹਮਲਾ ਕਰਕੇ ਉਸ ਦੀ ਜਾਨ ਲੈਣ ਦਾ ਦੋਸ਼ ਹੈ। ਘਟਨਾ ਤੋਂ ਬਾਅਦ ਮੁਲਜ਼ਮ ਪਿਤਾ ਫਰਾਰ ਹੈ। ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ।

ਮੁੱਢਲੀ ਜਾਣਕਾਰੀ ਅਨੁਸਾਰ, ਘਟਨਾ ਵੀਰਵਾਰ ਤੜਕੇ ਕਰੀਬ 6 ਵਜੇ ਵਾਪਰੀ। ਪਿਤਾ ਅਮਰਜੀਤ ਸਿੰਘ ਨੇ ਆਪਣੀ ਧੀ ਤੇ ਕਿਰਪਾਨ ਨਾਲ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ, ਘਟਨਾ ਪਿੱਛੇ ਕੀ ਕਾਰਨ ਸੀ ਤੇ ਕਿਉਂ ਹਮਲਾ ਕੀਤਾ। ਇਸ ਬਾਰੇ ਹਾਲੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ।

ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਹਰਿਆਣਾ ਦੀ ਪੁਲਸ ਮੌਕੇ ਤੇ ਪਹੁੰਚੀ। ਡੀਐੱਸਪੀ ਨਰਿੰਦਰ ਸਿੰਘ ਨੇ ਵੀ ਪੁਲਸ ਮੁਲਾਜ਼ਮਾਂ ਸਮੇਤ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਮਾਮਲੇ ਨਾਲ ਸਬੰਧਤ ਤੱਥ ਇਕੱਠੇ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਮੰਦੀਪ ਸਿੰਘ ਜੋ ਬੱਚੀ ਦੇ ਮਾਮਾ ਜੀ ਹਨ, ਓਨ੍ਹਾਂ ਨੇ ਬਿਆਨ ਦਿੱਤਾ ਕਿ ਜੀਜਾ ਅਮਰਜੀਤ ਸਿੰਘ ਸ਼ੁਰੂ ਤੋਂ ਹੀ ਕੁੜੀ ਨੂੰ ਕੋਸਦਾ ਸੀ ਕੀ ਮੇਰੀ ਇਕੱਲੀ ਕੁੜੀ ਹੈ….ਤੇ ਅੱਜ ਮੌਕਾ ਪਾਕੇ ਉਸਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਇਹ ਵੀ ਪੜ੍ਹੋ :- ਦਿਲਜੀਤ ਦੋਸਾਂਝ ਖਿਲਾਫ ਸ਼ਿਕਾਇਤ, ਗੀਤਾਂ ਤੇ ਬੁਲੇਟ ਬੈਲਟ ਤੇ ਇਤਰਾਜ਼

ਪੁਲਸ ਨੇ ਬੱਚੀ ਦੀ ਮਾਤਾ ਬਲਜੀਤ ਕੌਰ ਦੇ ਬਿਆਨਾਂ ਤੇ ਪਰਚਾ ਦਰਜ ਕਰ ਲਿੱਤਾ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ। ਇਸ ਘਟਨਾ ਵਿੱਚ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਹਮਲੇ ਪਿੱਛੇ ਕੀ ਵਜ੍ਹਾ ਸੀ। ਮਾਮਲੇ ਦੇ ਕਾਰਨਾਂ ਅਤੇ ਹੋਰ ਵੇਰਵਿਆਂ ਬਾਰੇ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

Leave a Comment