ਹਰਿਆਣਾ :- ਕੁਰੂਕਸ਼ੇਤਰ ਵਿੱਚ ਪੁਲਸ ਨੇ ਲਿਵਿੰਗ ਇੰਡੀਆ ਨਿਊਜ਼ ਚੈਨਲ ਨਾਲ ਜੁੜੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਚੈਨਲ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਅਤੁਲ ਅਗਰਵਾਲ, ਐਡੀਟਰ ਸੌਰਭ, ਐਂਕਰ ਸੁਦੇਸ਼ ਨੈਨ ਅਤੇ ਪੱਤਰਕਾਰ ਨੀਤੂ ਤੇ ਲਵਪ੍ਰੀਤ ਸ਼ਾਮਲ ਹਨ। ਪੁਲਸ ਅਨੁਸਾਰ, ਇਹ ਕਾਰਵਾਈ ਛੇ ਮਹੀਨੇ ਪੁਰਾਣੀ ਵੀਡੀਓ ਨੂੰ ਫਰਜ਼ੀ ਲਾਈਵ ਸਟਿੰਗ ਆਪ੍ਰੇਸ਼ਨ ਵਜੋਂ ਪ੍ਰਸਾਰਿਤ ਕਰਨ ਅਤੇ ਸ਼ਿਕਾਇਤਕਰਤਾ ਨੂੰ ਬਲੈਕਮੇਲ ਕਰਨ ਦੇ ਦੋਸ਼ਾਂ ਹੇਠ ਕੀਤੀ ਗਈ ਹੈ।
16 ਅਪ੍ਰੈਲ ਦੀ ਵੀਡੀਓ ਨੂੰ ਲੈ ਕੇ ਸ਼ਿਕਾਇਤ
ਪੁਲਸ ਨੇ ਅਧਿਕਾਰਿਤ ਵੀਡਿਓ ਰਾਹੀਂ ਬਿਆਨ ਜਾਰੀ ਕਰਕੇ ਮਾਲੇ ਦੀ ਜਾਣਕਾਰੀ ਦਿੱਤੀ ਤੇ ਦਸਿਆ ਕਿ ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ16 ਅਪ੍ਰੈਲ 2026 ਨੂੰ ਬਣਾਈ ਗਈ ਉਸ ਦੀ ਨਿੱਜੀ ਵੀਡੀਓ ਨੂੰ ਫਰਜ਼ੀ ਲਾਈਵ ਸਟਿੰਗ ਆਪ੍ਰੇਸ਼ਨ ਵਜੋਂ ਪੇਸ਼ ਕੀਤਾ ਗਿਆ ਤੇ ਉਸ ਨੂੰ ਬਲੈਕਮੇਲ ਕੀਤਾ ਗਿਆ।
ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਉਪਲਬਧ ਤੱਥਾਂ ਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ।