ਪੰਜਾਬ ਸਰਕਾਰ ਦੀ ਐਕਸ਼ਨ ਕਮੇਟੀ ਨਾਲ ਪਹਿਲੀ ਮੀਟਿੰਗ ਬੇਨਤੀਜਾ, ਨਹੀਂ ਕਰਾਂਗੇ ਸੰਸਕਾਰ

ਕਰਨਵੀਰ ਸਿੰਘ :- ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੀ 3 ਮੈਂਬਰੀ ਮਹਿਲਾ ਐਕਸ਼ਨ ਕਮੇਟੀ ਦੀ ਝੋਟਾ ਦੇ ਪਰਿਵਾਰ ਤੇ ਇਨਸਾਫ਼ ਐਕਸ਼ਨ ਕਮੇਟੀ ਨਾਲ ਵਿਚਾਲੇ ਵਿਚਾਰ-ਵਟਾਂਦਰਾ ਹੋਇਆ। ਮਹਿਲਾ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਝੋਟਾ ਦੇ ਪਿਤਾ ਭੀਮ ਸਿੰਘ, ਧਰਮਪਤਨੀ ਮਨਪ੍ਰੀਤ ਕੌਰ ਨਾਲ ਬੈਠਕ ਕਰਕੇ ਮਾਮਲੇ ਸਬੰਧੀ ਆਪਣੀਆਂ ਮੰਗਾਂ ਤੇ ਚਰਚਾ ਕੀਤੀ। ਇਹ ਪਹਿਲੀ ਮੀਟਿੰਗ ਸੀ ਜੋ ਕਰੀਬ ਡੇਢ ਘੰਟਾ ਚੱਲੀ, ਜਿਸਦੇ ਨਤੀਜੇ ਬੇਸਿੱਟੇ ਹੀ ਰਹੇ।

ਇਨਸਾਫ਼ ਐਕਸ਼ਨ ਕਮੇਟੀ ਮੁਤਾਬਕ, ਮੀਟਿੰਗ ਦੌਰਾਨ ਆਪਣੀਆਂ ਮੰਗਾਂ ਲਿਖਤੀ ਰੂਪ ਵਿੱਚ ਦੇ ਦਿੱਤੀਆਂ ਗਈਆਂ ਹਨ। ਕਮੇਟੀ ਦਾ ਸਖ਼ਤ ਸਟੈਂਡ ਹੈ ਕਿ ਜਦੋਂ ਤੱਕ ਪਹਿਲੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਅਗਲੀ ਮੀਟਿੰਗ ਵੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ – ਮਾਂ-ਪੁੱਤ ਦਾ ਕਤਲ ਕਰ ਨੂੰਹ ਫਰਾਰ, ਘਰ ਵਿੱਚੋਂ ਮਿਲੀਆਂ ਗਲੀਆਂ-ਸੜੀਆਂ ਲਾਸ਼ਾਂ

ਮੰਗਾਂ ਪੂਰੀਆਂ ਨਾ ਹੋਣ ਤੱਕ ਸੰਸਕਾਰ ਨਹੀਂ ਕਰਾਂਗੇ

ਕਮੇਟੀ ਨੇ ਆਪਣੇ ਸਟੈਂਡ ਸਪਸ਼ਟ ਕੀਤਾ, ਓਹਨਾਂ ਦਾ ਕਹਿਣਾ ਹੈ ਕਿ ਅਸੀਂ ਮੰਗ ਪੱਤਰ ਸੌਂਪ ਦਿੱਤਾ ਹੈ। ਕਮੇਟੀ ਦਾ ਕਹਿਣਾ ਹੈ ਕਿ 3 ਮੈਂਬਰੀ ਮਹਿਲਾ ਕਮੇਟੀ ਵੱਲੋਂ ਸੰਸਕਾਰ ਕਰਨ ਲਈ ਕਿਹਾ ਜਾ ਰਿਹਾ ਸੀ। ਪਰ ਜੱਦ ਤਕ ਮੰਗਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

ਓਧਰ ਪੰਜਾਬ ਸਰਕਾਰ ਵੱਲੋਂ ਗਠਿਤ 3 ਮੈਂਬਰੀ ਮਹਿਲਾ ਐਕਸ਼ਨ ਕਮੇਟੀ ਦਾ ਕਹਿਣਾ ਸੀ ਕਿ ਓਹਨਾ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਧਿਆਨ ਨਾਲ ਓਹਨਾਂ ਦੀਆਂ ਸਾਰੀਆਂ ਮੰਗਾਂ ਸੁਣੀਆਂ ਗਈਆਂ। ਪਰਿਵਾਰ ਨਾਲ ਸਾਰੇ ਮਸਲੇ ਤੇ ਮੰਗਾ ਤੇ ਜਾਣਕਾਰੀ ਲੈ ਲਈ ਗਈ ਹੈ। ਇਸ ਉੱਤੇ ਕਮੇਟੀ ਵਿਚਾਰ ਕਰੇਗੀ ਤੇ ਜਲਦੀ ਹੀ ਦੋਬਾਰਾ ਮੀਟਿੰਗ ਕੀਤੀ ਜਾਵੇਗੀ।

Leave a Comment