ਉਮਰ ਅਬਦੁੱਲਾ ਦੇ ਵਿਆਹ ਤੇ ਉੱਠੇ ਸਵਾਲ, ਮੁਸਲਿਮ ਮੌਲਾਨਾ ਦਾ ਇਤਰਾਜ਼, ਦੱਸਿਆ ਨਾਜਾਇਜ਼

InShot 20261102 150337938 scaled

(ਪੱਖ ਮੀਡੀਆ) :- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਵਿਆਹ ਹੁਣ ਧਾਰਮਿਕ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੋਵਾਂ ਵੱਲੋਂ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਕੁਝ ਸਮੇਂ ਬਾਅਦ ਆਲ ਇੰਡੀਆ ਮੁਸਲਿਮ ਜਮਾਤ ਦੇ ਪ੍ਰਧਾਨ ਮੌਲਾਨਾ ਮੁਫ਼ਤੀ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਇਸ ਵਿਆਹ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ … Read more

ਪੰਜਾਬ ’ਚ ‘ਆਪ’ ਨੂੰ ਵੱਡਾ ਸਿਆਸੀ ਝਟਕਾ, ਤਿੰਨ ਆਗੂ ਭਾਜਪਾ ’ਚ ਸ਼ਾਮਲ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਫੇਰਬਦਲ, ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਹਰਮੀਤ ਸਿੰਘ ਪਠਾਣਮਾਜਰਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ।

ਅੰਮ੍ਰਿਤਸਰ :- ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਚੇਤਨ ਸਿੰਘ ਜੌੜਾਮਾਜਰਾ, ਹਰਮੀਤ ਸਿੰਘ ਪਠਾਣਮਾਜਰਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਤਿੰਨਾਂ ਆਗੂਆਂ ਦੇ ਪਾਰਟੀ ਛੱਡਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ … Read more

ਖੰਨਾ ’ਚ ਪੁਲਸ ਮੁਲਾਜ਼ਮ ਨੇ ਪਹਿਲਾਂ ਆਪ ਸ਼ਿਵ ਸੈਨਾ ਆਗੂ ਦੇ ਘਰ ’ਚ ਰੱਖੀ ਹੈਰੋਇਨ, ਫਿਰ ਆਪ ਹੀ ਗਿਰਫ਼ਤਾਰ ਕੀਤਾ!

ਖੰਨਾ ਵਿੱਚ ਪੁਲਸ ਮੁਲਾਜ਼ਮ ਵੱਲੋਂ ਸ਼ਿਵ ਸੈਨਾ ਆਗੂ ਦੇ ਘਰ ਕਥਿਤ ਤੌਰ ਤੇ ਹੈਰੋਇਨ ਰੱਖਣ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਜਿਸਦੀ ਹੁਣ CCTV ਵੀ ਸਾਹਮਣੇ ਆਈ ਹੈ। SIT ਦਾ ਗਠਨ ਹੋ ਚੁੱਕਾ ਹੈ ਮਾਮਲੇ ਵਿੱਚ ਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਸੀਸੀਟੀਵੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਵਿਭਾਗ ਵਿੱਚ ਹੜਕੰਪ, ਸ਼ਿਵ ਸੈਨਾ ਆਗੂ ਨੂੰ ਹੈਰੋਇਨ ਦੇ ਮਾਮਲੇ ਵਿੱਚ ਫਸਾਉਣ ਦੀ ਕਥਿਤ ਕੋਸ਼ਿਸ਼ ਦੀ ਜਾਂਚ ਲਈ SIT ਗਠਿਤ। ਖੰਨਾ :- ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਪੁਲਸ ਦੀ ਕਾਰਵਾਈ ਨੂੰ ਲੈ ਕੇ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸ਼ਿਵ ਸੈਨਾ ਆਗੂ ਦੇ ਘਰੋਂ ਹੈਰੋਇਨ ਬਰਾਮਦ … Read more

ਕੁੰਵਰ ਵਿਜੇ ਪ੍ਰਤਾਪ ਨੇ ਵਿਧਾਇਕੀ ਛੱਡੀ, ‘ਆਪ’ ਸਰਕਾਰ ਨਾਲ ਲੰਮੇ ਮਤਭੇਦਾਂ ਮਗਰੋਂ ਲਿਆ ਫ਼ੈਸਲਾ

ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ। ਆਪ ਸਰਕਾਰ ਨਾਲ ਲੰਬੇ ਸਮੇਂ ਤੋਂ ਚਲ ਰਿਹਾ ਸੀ ਮਤਭੇਦ

ਅੰਮ੍ਰਿਤਸਰ :- ਪੰਜਾਬ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ 1 ਨਵੰਬਰ ਨੂੰ ਆਪਣਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ। ਇਸ ਫ਼ੈਸਲੇ ਨਾਲ ਪਾਰਟੀ ਅਤੇ ਵਿਧਾਇਕ ਵਿਚਾਲੇ … Read more

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਛਾਪੇਮਾਰੀ, ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਦੋਸ਼

ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਮੁੜ ਤੜਕਸਾਰ ਛਾਪੇਮਾਰੀ। ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਦੋਸ਼

ਹੁਸ਼ਿਆਰਪੁਰ :- ਹੁਸ਼ਿਆਰਪੁਰ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਇੱਕ ਵਾਰ ਫਿਰ ਕੇਂਦਰੀ ਜਾਂਚ ਏਜੰਸੀਆਂ ਦੇ ਨਿਸ਼ਾਨੇ ਤੇ ਆ ਗਏ ਹਨ। ਸੋਮਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ। ਸਵੇਰੇ ਕਰੀਬ 8 ਵਜੇ 3 ਤੋਂ 4 ਗੱਡੀਆਂ ਵਿੱਚ ਅਧਿਕਾਰੀ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਟੀਮ ਦੇ ਨਾਲ ਸੀਆਰਪੀਐੱਫ … Read more

ਪੰਜਾਬ ਦੇ ਤਰਨਤਾਰਨ ਦਾ ਫੌਜੀ ਜਵਾਨ ਪਾਕਿਸਤਾਨ ਨੂੰ ਦਿੰਦਾ ਸੀ ਗੁਪਤ ਜਾਣਕਾਰੀ, ਗ੍ਰਿਫ਼ਤਾਰ

ਪੰਜਾਬ ਦੇ ਤਰਨਤਾਰਨ ਦੇ ਰਸੂਲਪੁਰ ਵਾਸੀ ਫੌਜੀ ਜਵਾਨ ਰਾਜਬੀਰ ਸਿੰਘ ਨੂੰ ਆਈ.ਐੱਸ.ਆਈ. ਨੂੰ ਫੌਜੀ ਜਾਣਕਾਰੀਆਂ ਦੇਣ ਦੇ ਦੋਸ਼ ਹੇਠ ਹਾਸਿਮਾਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਚੀਨੀ ਨਾਗਰਿਕ ਵੀ ਸਰਹੱਦ ਤੋਂ ਕਾਬੂ।

ਪੱਛਮੀ ਬੰਗਾਲ ਦੇ ਹਾਸਿਮਾਰਾ ਫੌਜੀ ਕੈਂਪ ਤੋਂ ਪੰਜਾਬ ਪੁਲਸ ਨੇ ਕੀਤਾ ਕਾਬੂ, ਚੀਨੀ ਨਾਗਰਿਕ ਵੀ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ (ਪੱਖ ਮੀਡਿਆ) :- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਨਾਲ ਸਬੰਧਤ ਭਾਰਤੀ ਫੌਜ ਦੇ ਜਵਾਨ ਰਾਜਬੀਰ ਸਿੰਘ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਕਥਿਤ ਤੌਰ ’ਤੇ ਫੌਜ ਦੀਆਂ ਗੁਪਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਦੋਸ਼ … Read more

ਸ੍ਰੀ ਹਰਿਮੰਦਰ ਸਾਹਿਬ ਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਪਾਇਲਟ ਦੀ ਮੌਤ!

ਸ੍ਰੀ ਹਰਿਮੰਦਰ ਸਾਹਿਬ ਫੁੱਲਾਂ ਦੀ ਬਰਸਾਤ ਕਰਦਾ ਸੀ, ਪਾਇਲਟ ਹਿਮਾਂਸ਼ੂ ਸੱਭਰਵਾਲ। ਜਿਸਦੀ ਉੱਤਰਾਖੰਡ ਬਦਰੀਨਾਥ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਕੁੱਲ 6 ਜਾਣਾ ਗਈਆਂ

ਅੰਮ੍ਰਿਤਸਰ (ਪੱਖ ਮੀਡਿਆ) :- ਸ੍ਰੀ ਹਰਿਮੰਦਰ ਸਾਹਿਬ ਦੇ ਅਸਮਾਨ ਤੋਂ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਦੇ ਮਨਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪਾਇਲਟ ਕੈਪਟਨ ਹਿਮਾਂਸ਼ੂ ਸੱਭਰਵਾਲ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉੱਤਰਾਖੰਡ ਦੇ ਬਦਰੀਨਾਥ ਨੇੜੇ ਸ਼ੁੱਕਰਵਾਰ ਨੂੰ ਵਾਪਰੇ ਇੱਕ ਦਰਦਨਾਕ ਹੈਲੀਕਾਪਟਰ ਹਾਦਸੇ ਵਿੱਚ ਉਨ੍ਹਾਂ ਸਮੇਤ ਸਵਾਰ ਸਾਰੇ 6 ਵਿਅਕਤੀਆਂ ਦੀ ਮੌਤ ਹੋ ਗਈ। … Read more

ਬਿਆਸ ਨੇੜੇ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ!

ਅੰਮ੍ਰਿਤਸਰ ਦੇ ਬਿਆਸ ਨੇੜੇ ਪਿੰਡ ਗਾਜ਼ੀਵਾਲ ਵਿੱਚ ਜ਼ਮੀਨੀ ਵਿਵਾਦ ਦੌਰਾਨ ਗੋਲੀਬਾਰੀ ਹੋਈ। ਮਨਜੀਤ ਸਿੰਘ ਦੀ ਮੌਤ, ਦਵਿੰਦਰ ਸਿੰਘ ਗੰਭੀਰ ਜ਼ਖ਼ਮੀ

ਬਿਆਸ :- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਿਆਸ ਨੇੜਲੇ ਪਿੰਡ ਗਾਜ਼ੀਵਾਲ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਵਾਰਦਾਤ ਸ਼ਨੀਵਾਰ ਦੁਪਹਿਰ ਉਸ ਸਮੇਂ ਵਾਪਰੀ, ਜਦੋਂ ਦੋਵੇਂ ਵਿਅਕਤੀ ਪਿੰਡ ਵਿੱਚ ਜ਼ਮੀਨ ਤੇ ਖੇਤੀ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ 3 ਤੋਂ 4 ਵਿਅਕਤੀਆਂ … Read more

ਪੰਚਕੂਲਾ ਸਕੂਲ ’ਚ 6 ਸਾਲਾ ਬੱਚੀ ਨਾਲ ਕੁੱਟਮਾਰ ਮਾਮਲੇ ’ਚ ਬਾਲ ਅਧਿਕਾਰ ਕਮਿਸ਼ਨ ਸਖ਼ਤ, DEO ਨੂੰ ਨੋਟਿਸ ਜਾਰੀ

ਪੰਚਕੂਲਾ ਦੇ ਸਕੂਲ ਵਿੱਚ 6 ਸਾਲਾ ਬੱਚੀ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ। ਸਕੂਲ ਤੋਂ CCTV ਫੁਟੇਜ ਅਤੇ ਸਟਾਫ਼ ਦਾ ਰਿਕਾਰਡ ਮੰਗਿਆ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨੋਟਿਸ ਜਾਰੀ, ਸਕੂਲ ’ਚ ਬੱਚਿਆਂ ਦੀ ਸੁਰੱਖਿਆ ਅਤੇ ਸਟਾਫ਼ ਦੀ ਡਿਊਟੀ ਬਾਰੇ ਮੰਗਿਆ ਜਵਾਬ; PGI ਪਹੁੰਚ ਕੇ ਕਮਿਸ਼ਨ ਦੀ ਚੇਅਰਪਰਸਨ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ ਪੱਖ ਮੀਡਿਆ :- ਪੰਚਕੂਲਾ ਦੇ ਇੱਕ ਸਕੂਲ ਵਿੱਚ 6 ਸਾਲਾ ਬੱਚੀ ਨਾਲ ਹੋਈ ਕਥਿਤ ਕੁੱਟਮਾਰ ਦਾ ਮਾਮਲਾ ਹੁਣ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਤੱਕ ਪਹੁੰਚ … Read more

ਹੁਸ਼ਿਆਰਪੁਰ ’ਚ ਪੁਲਸ ਮੁਲਾਜ਼ਮ ਨੇ ਸਰਪੰਚ ਦੇ ਗੇਟ ਤੇ ਠੋਕੀ ਗੱਡੀ: ਚੱਲੀਆਂ 2 ਗੋਲੀਆਂ!

ਹੁਸ਼ਿਆਰਪੁਰ ਦੇ ਪਿੰਡ ਸਤੌਰ ਵਿੱਚ ਸਰਪੰਚ ਦੇ ਘਰ ਦੇ ਗੇਟ ਨਾਲ ਗੱਡੀ ਟਕਰਾਉਣ ਤੋਂ ਬਾਅਦ ਪੁਲਸ ਮੁਲਾਜ਼ਮ ਅਤੇ ਪਰਿਵਾਰ ਵਿਚਾਲੇ ਹੰਗਾਮਾ ਹੋਇਆ। ਦੋ ਗੋਲੀਆਂ ਚੱਲਣ ਦੀ ਜਾਣਕਾਰੀ, ਪੁੱਤਰ ਗ੍ਰਿਫ਼ਤਾਰ।

ਹੁਸ਼ਿਆਰਪੁਰ :- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਤੌਰ ਵਿੱਚ ਇੱਕ ਪੁਲਸ ਮੁਲਾਜ਼ਮ ਅਤੇ ਸਰਪੰਚ ਪਰਿਵਾਰ ਵਿਚਾਲੇ ਹੋਇਆ ਵਿਵਾਦ ਗੰਭੀਰ ਟਕਰਾਅ ਵਿੱਚ ਬਦਲ ਗਿਆ। ਮਾਮਲੇ ਦੀ ਸ਼ੁਰੂਆਤ ਸਰਪੰਚ ਦੇ ਘਰ ਦੇ ਗੇਟ ਨਾਲ ਪੁਲਸ ਮੁਲਾਜ਼ਮ ਦੀ ਗੱਡੀ ਟਕਰਾਉਣ ਤੋਂ ਹੋਈ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ ਅਤੇ ਘਟਨਾ ਦੌਰਾਨ ਦੋ ਗੋਲੀਆਂ ਚੱਲਣ ਦੀ ਜਾਣਕਾਰੀ ਸਾਹਮਣੇ … Read more